ਕਿਸਾਨਾਂ ਨੂੰ ਤਿਗੁਣੀ ਕੀਮਤ ਤੇ ਮਿਲੂਗੀ ਖਾਦ ,ਸਬਸਿਡੀ ਦੀ ਰਾਸ਼ੀ ਸਿੱਧੀ ਕਿਸਾਨਾਂ ਦੇ ਖਾਤੇ ਵਿੱਚ ਹੋਵੇਗੀ ਜਮਾਂ

ਪਹਿਲਾਂ ਹੀ ਮੰਦੇ ਦੀ ਮਾਰ ਝੱਲ ਰਹੇ ਕਿਸਾਨਾਂ ਲਈ ਇਕ ਹੋਰ ਬੁਰੀ ਖ਼ਬਰ ਆ ਸਕਦੀ ਹੈ ।ਪਤ੍ਰਿਕਾ ਅਖਬਾਰ ਵਿੱਚ ਛਾਪੀ ਖ਼ਬਰ ਅਨੁਸਾਰ ਯੂਰੀਆ ਤਿੰਨ ਗੁਣਾ ਮਹਿੰਗੀ ਮਿਲ ਸਕਦੀ ਹੈ ਭਾਵ ਜਿਸ ਯੂਰੀਆ ਦੇ ਗੱਟੇ ਦਾ ਰੇਟ ਪਹਿਲਾਂ 295 ਰੁਪਏ ਹੁਣ 1495 ਰੁਪਏ ਹੋ ਗਈ ਹੈ । ਬੇਸ਼ੱਕ ਇਸਦੀ ਸਬਸਿਡੀ ਰਾਸ਼ੀ ਲਾਭਪਾਤਰੀ ਦੇ ਬੈਂਕ ਖਾਤੇ ਵਿੱਚ ਜਾਵੇਗੀ । ਪਰ ਜੋ ਕਿਸਾਨ 30 ਗੱਟੇ ਯੂਰੀਆ ਲੈਣ ਵਾਸਤੇ 9000 ਰੁਪਏ ਦਾ ਇੰਤਜਾਮ ਬੜੀ ਮੁਸ਼ਕਿਲ ਨਾਲ ਕਰਦਾ ਸੀ ਉਹ ਹੁਣ 45000 ਕਿਥੋਂ ਲਈ ਕੇ ਆਵੇਗਾ ਇਸ ਤਰਾਂ ਕਿਸਾਨਾਂ ਨੂੰ ਬੜੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ ।
ਸਿਰਫ ਯੂਰੀਆ ਹੀ ਨਹੀਂ ਬਾਲਕੀ ਬਾਕੀ ਖਾਦਾਂ ਦੀ ਕੀਮਤ ਵੀ ਵਧੇਗੀ । ਨਵੀ ਕੀਮਤ ਅਨੁਸਾਰ ਡੀ.ਐ.ਪੀ ਦਾ ਗੱਟਾ ਜੋ ਹੁਣ 1200 ਹੈ ਉਹ 1800 ਹੋ ਜਾਵੇਗਾ । ਸੁਪਰ ਦਾ ਗੱਟਾ ਜੋ ਹੁਣ 200 ਹੈ ਉਹ 500 ਹੋ ਜਾਵੇਗਾ ।ਪੋਟਾਸ਼ ਦਾ ਗੱਟਾ ਜੋ ਹੁਣ 450 ਹੈ ਉਹ 1013 ਹੋ ਜਾਵੇਗਾ । ਵਧੀ ਹੋਈ ਰਾਸ਼ੀ ਸਬਸਿਡੀ ਦੇ ਰੂਪ ਵਿੱਚ ਤੁਹਾਡੇ ਖਾਤੇ ਵਿੱਚ ਜਾਮਾ ਕੀਤੀ ਜਾਵੇਗੀ ।

ਪਹਿਲਾਂ ਇਹ ਦਸਿਆ ਜਾ ਰਿਹਾ ਸੀ ਕਿ ਕਿਸਾਨ ਅਤੇ ਪ੍ਰਚੂਣ ਖਾਦ ਵਿਕ੍ਰੇਤਾ ਨੂੰ ਖਾਦ ਮੌਜੂਦ ਰੇਟ ਤੇ ਹੀ ਮਿਲੇਗੀ, ਇਸ ਲਈ ਕਿਸਾਨਾਂ ਨੂੰ ਡਰਨ ਦੀ ਜ਼ਰੂਰਤ ਨਹੀਂ ਕਿਓਂਕਿ ਖਾਦਾਂ ਤੇ ਦਿੱਤੀ ਜਾਣ ਵਾਲੀ ਸਬਸਿਡੀ ਦੀ ਸਕੀਮ ਤਹਿਤ ਸਬਸਿਡੀ ਖਾਦ ਕੰਪਨੀਆਂ ਨੂੰ ਖਾਦਾਂ ਦੀ ਵਿਕਰੀ ਉਪਰੰਤ ਦਿੱਤੀ ਜਾਵੇਗੀ। ਪਰ ਅਜਿਹਾ ਨਹੀਂ ਹੋਵੇਗਾ ਹੁਣ ਗੈਸ ਸਲੰਡਰ ਵਾਲੀ ਸਕੀਮ ਤਰਾਂ ਖਾਦਾਂ ਦੀ ਸਬਸਿਡੀ ਲਾਭਪਾਤਰੀ ਕਿਸਾਨ ਦੇ ਬੈਂਕ ਖਾਤੇ ਵਿੱਚ ਜਾਵੇਗੀ । ਅਤੇ ਇਕ ਵਾਰ ਸਾਰੀ ਰਾਸ਼ੀ ਕਿਸਾਨ ਤੋਂ ਲਈ ਜਾਵੇਗੀ ਪਿਛਲੇ ਸਮੇਂ ਦੌਰਾਨ ਦੇਸ਼ ਭਰ ਦੇ 17 ਜ਼ਿਲਿਆਂ ਵਿੱਚ ਸਫਲਤਾ ਪੂਰਵਕ ਇਸ ਨਵੀਂ ਖਾਦ ਸਬਸਿਡੀ ਸਕੀਮ ਨੂੰ ਲਾਗੂ ਕਰਨ ਉਪਰੰਤ ਭਾਰਤ ਸਰਕਾਰ ਨੇ ਖਾਦਾਂ ਬਨਾਉਣ ਵਾਲੀਆਂ ਕੰਪਨੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ।ਇਨਾਂ ਹਦਾਇਤਾਂ ਮੁਤਾਬਿਕ ਕਿਹਾ ਗਿਆ ਹੈ ਕਿ ਦੇਸ਼ ਅੰਦਰ ਤਕਰੀਬਨ ਦੋ ਲੱਖ ਖਾਦ ਵਿਕ੍ਰੇਤਾ ਡੀਲਰਾਂ,ਸਹਿਕਾਰੀ ਸਭਾਵਾਂ ਅਤੇ ਹੋਰ ਖਾਦ ਵਿਕਰੀ ਕੇਂਦਰਾਂ ਤੇ ਪੀ.ਓ. ਐਸ.(ਪਾਸ ਮਸ਼ੀਨ) ਵਿਕਰੀ ਕੇਂਦਰ ਸਥਾਪਤ ਕਰਕੇ ਕਿਸਾਨਾਂ ਨੂੰ ਕੇਵਲ ਆਧਾਰ ਕਾਰਡ ਅਤੇ ਬਾਇਉਮੀਟ੍ਰਿਕ ਸਿਸਟਮ ਰਾਹੀਂ ਹੀ ਪਹਿਲੀ ਜੂਨ ਤੋਂ ਬਾਅਦ ਖਾਦਾਂ ਦੀ ਵਿਕਰੀ ਕੀਤੀ ਜਾਵੇ।

ਭਾਰਤ ਸਰਕਾਰ ਵੱਲੋਂ ਹਰ ਸਾਲ ਤਕਰੀਬਨ 70,000 ਕਰੋੜ ਰੁਪਏ ਖਾਦਾਂ ਤੇ ਸਬਸਿਡ ਵੱਜੋਂ ਦਿੱਤੇ ਜਾਂਦੇ ਹਨ ।ਮੌਜੂਦਾ ਸਿਸਟਮ ਵਿੱਚ ਭਾਰਤ ਸਰਕਾਰ ਵੱਲੋਂ ਖਾਦਾਂ ਤੇ ਸਬਸਿਡੀ, ਸੰਬੰਧਤ ਕੰਪਨੀਆਂ ਨੂੰ ਉਨਾਂ ਦੁਆਰਾ ਜ਼ਿਲਾ ਪੱਧਰ ਤੇ ਪ੍ਰਾਪਤ ਕੀਤੀ ਕੁੱਲ ਖਾਦ ਜਿਵੇਂ ਯੂਰੀਆ,ਡੀ ਏ ਪੀ ਅਤੇ ਪੋਟਾਸ਼ ਖਾਦ ਤੇ ਦਿੱਤੀ ਜਾ ਰਹੀ ਹੈ। ਇੱਕ ਅੰਦਾਜੇ ਮੁਤਾਬਕ ਸਬਸਿਡੀ ਵਾਲੀ 10-20% ਰਸਾਇਣਕ ਖਾਦਾਂ ਗੈਰ ਖੇਤੀਬਾੜੀ ਕਾਰਜਾਂ ਲਈ ਵਰਤੀ ਜਾ ਰਹੀ ਹੋਣ ਕਾਰਨ ਸਬਸਿਡੀ ਦੀ ਦੁਰਵਰਤੋਂ ਹੁੰਦੀ ਹੈ ਅਤੇ ਇਸ ਦੁਰਵਰਤੋਂ ਨੂੰ ਰੋਕਣ ਦੇ ਮਕਸਦ ਨਾਲ ਪਹਿਲੀ ਮਾਰਚ ਤੋਂ ਖਾਦਾਂ ਦੀ ਵਿਕਰੀ “ਪਾਸ” ਮਸ਼ੀਨਾਂ ਰਾਹੀਂ ਕਰਨ ਦੀ ਪ੍ਰਯੋਜਨਾਂ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਨੂੰ ਅਗਲੇ ਤਿੰਨ ਸਾਲ ਦੌਰਾਨ ਪੂਰੀ ਤਰਾਂ ਲਾਗੂ ਕੀਤਾ ਜਾਵੇਗਾ।ਇਸ ਨਵੇਂ ਸਿਸਟਮ ਦੇ ਲਾਗੂ ਹੋਣ ਨਾਲ ਤਕਰੀਬਨ 7000 ਕਰੋੜ ਰੁਏ ਦੀ ਬੱਚਤ ਹੋਵੇਗੀ।

Share this...
Share on Facebook
Facebook

Leave a Reply

Your email address will not be published. Required fields are marked *

*

x

Check Also

ਸਹਿਕਾਰੀ ਸੁਸਾੲਿਟੀਅਾਂ ਤੋ ਖਾਦ ਲੈਣ ਵਾਲੇ ਕਿਸਾਨਾਂ ਨੂੰ ਝਟਕਾ 4% ਤੋ ਵਿਅਾਜ਼ ਵਧਾ ਕੇ ਹੁਣ 12% ਕੀਤਾ

ਵੋਟਾ ਤੋ ਪਹਿਲਾ ਕਿਸਾਨਾਂ ਨੂੰ ਕਰਜ਼ ਮੁਕਤ ਕਰ ਦੇਣ ਦੀ ਗੱਲ ਕਰਨ ਵਾਲੀ ਕੈਪਟਨ ਸਰਕਾਰ ...

error: